ਪੋਲਿੰਗ ਸਟਾਫ਼ ਦੀ ਪਹਿਲੀ ਰਿਹਰਸਲ ਵਿਧਾਨ ਸਭਾ ਹਲਕਿਆਂ ਅਨੁਸਾਰ ਕਰਵਾਈ ਗਈ
ਜ਼ਿਲ੍ਹੇ ਦੇ 2186 ਪੋਲਿੰਗ ਸਟਾਫ ਦੀ ਪਹਿਲੀ ਰਿਹਰਸਲ ਸਫਲਤਾ ਪੂਰਵਕ ਸੰਪਨ
ਸਮੁੱਚੇ ਚੋਣ ਅਮਲੇ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਰਪੱਖ ਰਹਿ ਕੇ ਵੋਟਾਂ ਪੁਆਉਣ ਦਾ ਕਾਰਜ ਨਿਰਵਿਘਨਤਾ
ਨਾਲ ਨੇਪਰੇ ਚੜ੍ਹਾਉਣ ਦੀ ਅਪੀਲ : ਡਾ ਪੱਲਵੀ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ /ਅਮਰਗੜ੍ਹ , 05 ਮਈ :
ਭਾਰਤੀ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ ਪੱਲਵੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਮਾਸਟਰ ਟ੍ਰੇਨਰਜ਼ ਵੱਲੋਂ ਵਿਧਾਨ ਸਭਾ ਹਲਕਾ ਪੱਧਰ ਤੇ ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਸ੍ਰੀਮਤੀ ਅਪਰਨਾ ਐਮ.ਬੀ., ਸਹਾਇਕ ਰਿਟਰਨਿੰਗ ਅਫ਼ਸਰ(ਅਸੈਂਬਲੀ ਸੈਗਮੈਂਟ 106 ਅਮਰਗੜ੍ਹ) ਸ੍ਰੀ ਗੁਰਮੀਤ ਕੁਮਾਰ ਬਾਂਸਲ ਦੀ ਨਿਗਰਾਨੀ ਹੇਠ 2186 ਪੋਲਿੰਗ ਸਟਾਫ ਮੈਂਬਰਾਂ ਦੀ ਪਹਿਲੀ ਰਿਹਰਸਲ ਕਰਵਾਈ ਗਈ। ਜਿਸ ਵਿੱਚ ਕਰੀਬ 1186 ਪੁਰਸ ਅਤੇ ਕਰੀਬ 1000 ਮਹਿਲਾ ਅਧਿਕਾਰੀ/ਕਰਮਚਾਰੀਆਂ ਨੇ ਹਿੱਸਾ ਲਿਆ ।
ਮਾਲੇਰਕੋਟਲਾ ਜ਼ਿਲ੍ਹੇ 'ਚ ਸਥਾਪਿਤ 400 ਪੋਲਿੰਗ ਬੂਥਾਂ ਤੇ ਕਰੀਬ 1600 ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਜਾਣਗੇ । ਬਾਕੀ ਪੋਲਿੰਗ ਸਟਾਫ ਨੂੰ ਰਾਖਵਾ ਰੱਖਿਆ ਜਾਵੇਗਾ । ਮਾਸਟਰ ਟ੍ਰੇਨਰਜ਼/ਸੈਕਟਰ ਅਫ਼ਸਰ ਨੇ ਚੋਣ ਅਮਲੇ ਨੂੰ ਚੋਣ ਪ੍ਰਕ੍ਰਿਆ ਤੋਂ ਜਾਣੂ ਕਰਵਾਇਆ ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਚੋਣ ਅਮਲੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਸੰਦੇਸ਼ ਰਾਹੀਂ ਕਿਹਾ ਕਿ ਉਹ ਚੋਣਾਂ ਨਿਰਵਿਘਨ, ਨਿਰਪੱਖ ਅਤੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਚੋਣ ਡਿਊਟੀ ਨੂੰ ਪੂਰੀ ਪ੍ਰਤੀਬੱਧਤਾ ਨਾਲ ਨਿਭਾਉਣ । ਆਪਣੀ ਡਿਊਟੀ 'ਚ ਕਿਸੇ ਕਿਸਮ ਦੀ ਕੁਤਾਹੀ, ਅਨੁਸ਼ਾਸਨਹੀਣਤਾ ਤੇ ਢਿੱਲ-ਮੱਠ ਨਾ ਵਰਤਣ ।
ਰਿਹਰਸਲ ਵਿੱਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਵੱਲੋਂ ਚੋਣ ਪ੍ਰਕਿਰਿਆ ਦੀ ਸਮਾਪਤੀ ਤੱਕ ਚੋਣ ਡਿਊਟੀ ਨੂੰ ਆਪਣੀ ਪ੍ਰਮੁੱਖ ਤਰਜੀਹ ਬਣਾਉਣ ਦੇ ਦਿਖਾਏ ਗਏ ਸੰਕੇਤ ਦਾ ਸੁਆਗਤ ਕਰਦਿਆ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਇਸ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਵਾਇਆ ਕਿ ਡਿਊਟੀ ਤੇ ਤਾਇਨਾਤ ਪੋਲਿੰਗ ਸਟਾਫ ਲਈ ਹਰ ਤਰ੍ਹਾਂ ਦੇ ਪੁਖੱਤਾ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਲੋਕਤੰਤਰ ਦੀ ਮਜਬੂਤੀ ਲਈ ਪੋਲਿੰਗ ਡਿਊਟੀ ਨਿਭਾਉਂਦਿਆਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ।
ਇਸ ਰਿਹਰਸਲ ਦੌਰਾਨ ਚੋਣ ਅਮਲੇ 'ਚ ਲੱਗੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵਿਸਥਾਰ 'ਚ ਜਾਣੂ ਕਰਵਾਉਣ ਸਮੇਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਪੂਰਨ ਸਿਖਲਾਈ, ਮਤਦਾਨ ਲਈ ਜ਼ਰੂਰੀ ਹਦਾਇਤਾਂ, ਵੋਟਾਂ ਲਈ ਜ਼ਰੂਰੀ ਸਮਾਨ ਆਦਿ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ।